Tuesday, 9 August 2022

ਸਲਾਹ

ਇੱਕ ਦੇਵਾਂ ਤੈਨੂੰ ਮੁਫ਼ਤ ਸਲਾਹ ਪਾਗਲਾ,
ਮੇਰੀ ਗੱਲ ਤੇ ਧਿਆਨ ਥੋੜਾ ਲਾ ਪਾਗਲਾ,

ਕਿਸੇ ਚਗ਼ਲ ਦੀ ਉਂਗਲ ਤੇ ਚੜੀ ਨਾ ਕਦੇ.
ਏ ਭੈੜੀ ਚੱਕ ਦਿੰਦੀ ਹੈ ਮਰਵਾ ਪਾਗਲਾ,

ਚਾਦਰ ਵੇਖ ਕੇ ਪੈਰ ਪਸਾਰਿਆ ਕਰ.
ਐਵੇਂ ਲਏਂਗਾ ਝੁੱਗਾ ਚੌੜ ਕਰਾ ਪਾਗਲਾ,

ਸਮਝ ਕੇ ਕਿਸੇ ਨੂੰ ਕਮਜ਼ੋਰ ਨਾ ਲੜਿਆ ਕਰ.
ਹੁੰਦੇ ਭੱਜਦਿਆਂ ਇੱਕੋ ਜਿਹੇ ਰਾਹ ਪਾਗਲਾ,

ਮਿਹਨਤ ਕਰਕੇ ਰੁੱਖੀ ਸੁੱਖੀ ਖਾਈ ਚੱਲ.
ਇੱਜਤ ਰੋਲ ਦਿੰਦੇ ਲਾਏ ਹੋਏ ਦਾਅ ਪਾਗਲਾ,

ਦੋ ਭਾਈ ਲੜਦਿਆਂ ਨੂੰ ਵੇਖਕੇ ਸ਼ਰੀਕਾਂ ਕੋਲੋ.
ਚੱਕਿਆ ਨਹੀਂ ਜਾਂਦਾ ਕਦੇ ਚਾਅ ਪਾਗਲਾ,

ਕਾਵਾਂ ਦੇ ਆਖਿਆਂ ਮਰਦੇ ਨਹੀਂ ਢੱਗੇ ਹੁੰਦੇ.
ਆਉਣੇ ਰੱਬ ਨੇ ਲਿਖੇ ਜਿੰਨੇ ਸਾਹ ਪਾਗਲਾ,

ਚਾਹੇ ਨੰਗ਼ ਹੋਵੇ, ਚਾਹੇ ਹੋਵੇ ਕੋਈ ਰਾਜਾ.
ਹੋਣਾ ਸਾਰਿਆਂ ਨੇ ਸੜ ਕੇ ਸਵਾਹ ਪਾਗਲਾ,

ਰੱਖੀਂ ਸਾਰਿਆਂ ਦੇ ਵਿਹੜੇ ਖੁਸ਼ੀਆਂ ਦੇ ਖੇੜੇ.
ਨਾਨਕ ਸਾਹਿਬ ਨੂੰ ਏਹੀ ਕਰ ਦੁਆ ਪਾਗਲਾ!
✍️ ਪਾਗਲ ਸੁੰਦਰਪੁਰੀਆ 
9649617982



ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...