Monday, 3 October 2022

ਕਿ ਏ ਚੰਗਾ ਹੈ?

ਕਿਸੇ ਮੁਟਿਆਰ ਕੁੜੀ ਨੂੰ ਪੁਰਜ਼ਾ, ਟੋਟਾ, ਪਟੋਲਾ ਕਹਿਣਾ..ਕਿ ਏ ਚੰਗਾ ਹੈ?
ਭੈੜੇ ਬੋਲ ਬੋਲੇ ਕੋਈ ਮਰਦ, ਚੁੱਪਚਾਪ ਔਰਤ ਦਾ ਸਹਿਣਾ..ਕਿ ਏ ਚੰਗਾ ਹੈ?

ਹੱਕ ਸੱਚ ਲਈ ਜਾਲਮ ਦੇ ਨਾਲ, ਯੋਧੇ ਲੱੜਦੇ ਆਏ ਕਈ ਸਦੀਆਂ ਤੋਂ,
ਪਰ ਬਿਨਾਂ ਗੱਲ ਤੋਂ ਹਰ ਕਿਸੇ ਨਾਲ ਖਹਿਣਾ..ਕਿ ਏ ਚੰਗਾ ਹੈ?

ਮਿਹਨਤ ਕਰਕੇ ਖਾ ਤੂੰ ਆਪਣੀ, ਦੱਸ ਤੈਨੂੰ ਕੌਣ ਰੋਕਦਾ ਸ਼ਾਹੂਕਾਰਾ,
ਕਿਰਤੀ ਨਾਲ ਥੋਖਾ, ਠੱਗੀ ਕਰ ਪੂੰਜੀ ਖੋ ਲੈਣਾ..ਕਿ ਏ ਚੰਗਾ ਹੈ?

ਹਾਸਾ ਠੱਠਾ ਨਾਲੇ ਤਾਸ਼ ਖੇਡਣ ਲਈ, ਬਾਬੇ ਅਕਸਰ ਆਉਂਦੇ ਸਥਾਂ 'ਚ,
ਜੁਆਰੀਆਂ ਦੇ ਨਾਲ ਜੂਏ 'ਚ ਬਹਿਣਾ..ਕਿ ਏ ਚੰਗਾ ਹੈ?

ਸੁੰਦਰਪੁਰੀਆ" ਲੋਕ ਵੀ ਸ਼ਾਮ ਨੂੰ ਪੀਂਦੇ ਨੇ, ਤੂੰ ਵੀ ਛਿੱਟ ਕੁ ਲਾ ਲਿਆ ਕਰ,
ਓਹ "ਪਾਗਲਾ" ਦਿਨੇ ਸ਼ਰਾਬੀ ਰਹਿਣਾ...ਕਿ ਏ ਚੰਗਾ ਹੈ?
✍️ਪਾਗਲ ਸੁੰਦਰਪੁਰੀਆ
9649617982

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...