Thursday, 13 October 2022

ਕਰਵਾ ਚੋਥ ਦਾ ਵਰਤ

ਸਾਰੀਆਂ ਨੂੰ ਨਹੀਂ ਕਹਿੰਦਾ ਮਾੜੀਆਂ
ਬਹੁਤੀਆਂ ਕਰਦੀਆਂ ਨੇ
ਬੇਈਮਾਨ ਔਰਤਾਂ ਵੀ 
ਕਰਵਾ ਚੋਥ ਦਾ ਵਰਤ ਰੱਖਦੀਆਂ ਨੇ
ਬੇਈਮਾਨ ਔਰਤਾਂ ਵੀ

ਮਾਂ ਪਿਓ ਤੋਂ ਨਹੀਂ ਅੱਡ ਹੁੰਦਾ
ਉਂਝ ਰੋਜ਼ ਹੀ ਤਾਨੇ ਮਾਰਦਿਆਂ
ਪਤੀ ਪਰਮੇਸਵਰ ਆਪਣੇ ਨੂੰ
ਕੱਢ ਕੱਢ ਅੱਖਾਂ ਤਾੜਦਿਆਂ
ਪੂਰੇ ਸਾਲ ਚੋਂ ਇੱਕ ਦਿਨ ਹੀ
ਏ ਪੈਰ ਫੜਦਿਆਂ ਨੇ
ਬੇਈਮਾਨ ਔਰਤਾਂ ਵੀ 
ਕਰਵਾ ਚੋਥ ਦਾ ਵਰਤ ਰੱਖਦੀਆਂ ਨੇ
ਬੇਈਮਾਨ ਔਰਤਾਂ ਵੀ 

ਸਿਰ ਦਾ ਸਾਂਈਂ ਕਰਦਾ ਜਿਸਦੇ
ਲਈ ਕਮਾਈਆਂ
ਇੱਜਤ ਰੋਲਣ ਉੱਸਦੀ ਲਾਕੇ
ਹੋਰ ਕਿਸੇ ਨਾਲ ਸਾਈਆਂ
ਗੈਰ ਮਰਦ ਦੇ ਨਾਲ ਜੋ ਇਸ਼ਕ ਦੀ
ਪੌੜੀ ਚੜ੍ਹਦਿਆਂ ਨੇ
ਬੇਈਮਾਨ ਔਰਤਾਂ ਵੀ 
ਕਰਵਾ ਚੋਥ ਦਾ ਵਰਤ ਰੱਖਦੀਆਂ ਨੇ
ਬੇਈਮਾਨ ਔਰਤਾਂ ਵੀ

ਲਾਵਾਂ ਫੇਰੇ ਵਾਲੇ ਦੇ ਨਾਲ ਜੋ
ਧੋਖਾ ਕਰਣਗੀਆਂ
"ਸੁੰਦਰਪੁਰੀਆ" ਆਖੇ ਕੀੜੇ 
ਪੈ ਕੇ ਮਰਨਗੀਆਂ
ਵੇਖ ਲਿਓ ਅਜ਼ਮਾਕੇ ਰਹਿੰਦੀਆਂ
ਆਖ਼ਰ ਕੱਖਦੀਆਂ ਨੇ
ਬੇਈਮਾਨ ਔਰਤਾਂ ਵੀ 
ਕਰਵਾ ਚੋਥ ਦਾ ਵਰਤ ਰੱਖਦੀਆਂ ਨੇ
ਬੇਈਮਾਨ ਔਰਤਾਂ ਵੀ

✍️ ਪਾਗਲ ਸੁੰਦਰਪੁਰੀਆ
9649617982

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...