Thursday, 13 October 2022

ਜ਼ੋਰ

ਕਿਤਾਬਾਂ ਵੀ ਪੜ੍ਹੀਆਂ ਨੇ ਚੇਹਰੇ ਵੀ ਪੜ੍ਹੇ ਆ,
ਜਿੱਥੇ ਪਹਿਲਾਂ ਸੀ ਅੱਜ ਵੀ ਉਥੇ ਹੀ ਖੜ੍ਹੇ ਆ,

ਹੌਂਸਲਾ ਰੱਖ ਮਿਹਨਤ ਕਰਦਾ ਤੁਰਿਆ ਚੱਲ.
ਤੇਰੇ ਵਰਗੇ ਹੀ ਫਰਸ਼ਾ ਤੋਂ ਅਰਸ਼ਾਂ ਤੇ ਚੜੇ ਆ,

ਤੇਰੇ ਸਿਰ ਤੇ ਬਾਬੇ ਨਾਨਕ ਦਾ ਹੱਥ ਹੈ "ਪਾਗਲਾ"
ਨਹੀਂ ਤਾਂ ਸੁੱਟਣ ਨੂੰ ਜ਼ੋਰ ਲਾਈ ਜਾਂਦੇ ਬੜੇ ਆ ।।
✍️ਪਾਗਲ ਸੁੰਦਰਪੁਰੀਆ
9649617982

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...