Monday, 20 February 2023

ਸੰਘਰਸ਼ ਹੀ ਜ਼ਿੰਦਗੀ

ਜੀਵਨ ਜੀਣ ਲਈ ਸੰਘਰਸ ਕਰਦੇ ਹਾਂ, ਕਰਦੇ ਰਹਾਂਗੇ,
ਹੱਕ ਸੱਚ ਲਈ ਜ਼ਾਲਮਾਂ ਨਾਲ ਲੱੜਦੇ ਹਾਂ, ਲੱੜਦੇ ਰਹਾਂਗੇ, 

ਬੇਸ਼ਕ ਮੰਜਿਲ ਦੂਰ ਵੇਖਣ ਨੂੰ ਲੱਗਦੀ ਹੈ, ਲੱਗੀ ਜਾਵੇ ..
ਰਾਹ, ਡੰਡੀਆਂ ਤੋਂ ਹੋ ਪਹਾੜ ਚੜ੍ਹਦੇ ਹਾਂ, ਚੜ੍ਹਦੇ ਰਹਾਂਗੇ,

ਪੈਰ ਖਿੱਚ ਕੇ ਸੁੱਟਣਾ ਤੇ ਫਿਰ ਹੱਸ ਲੈਣਾ ਕੰਮ ਲੋਕਾਂ ਦਾ..
ਸਾਡੀ ਫ਼ਿਤਰਤ ਡਿੱਗਕੇ ਉੱਠ ਖੜ੍ਹਦੇ ਹਾਂ, ਖੜ੍ਹਦੇ ਰਹਾਂਗੇ,

ਕਈ ਵਾਰ ਕੋਸ਼ਿਸ਼ਾਂ ਹੋਈਆਂ ਧੌਣੋਂ ਫੜ੍ਹਕੇ ਡੋਬਣ ਦੀਆਂ..
ਡੁੱਬ ਡੁੱਬਕੇ ਜਜ਼ਬੇ ਨਾਲ ਹੀ ਤਰਦੇ ਹਾਂ, ਤਰਦੇ ਰਹਾਂਗੇ,

ਉਂਜ ਤਾਂ ਭਾਵੇਂ ਨਾ ਜਾਈਏ ਮੰਦਿਰ ਮਸਜਿਦ ਗੁਰੂਦਵਾਰੇ..
ਪਰ ਨਾਨਕ ਦੇ ਨਾਂਅ ਦੀ ਹਾਮੀ ਭਰਦੇ ਹਾਂ, ਭਰਦੇ ਰਹਾਂਗੇ,

ਮੌਤ ਨੇ ਇੱਕ ਦਿਨ ਆਉਣਾ ਪਾਗਲਾ ਏ ਗੱਲ ਸੱਚੀ ਹੈ..
ਕਿਸਮਤ ਲਿਖੇ ਖ਼ੁਦਾ ਦੇ ਅੱਖਰ ਪੜ੍ਹਦੇ ਹਾਂ, ਪੜ੍ਹਦੇ ਰਹਾਂਗੇ।

ਕੋਈ ਚੰਗਾ ਜਾਂ ਮਾੜਾ ਆਖੇ ਕਦੇ ਦਿਲ ਤੇ ਲਾਇਆ ਨਹੀਂ..
ਸੂੰਦਰਪੁਰੇ ਦਾ ਨਾਂਅ ਸ਼ੇਅਰਾਂ 'ਚ ਮੜਦੇ ਹਾਂ, ਮੜਦੇ ਰਹਾਂਗੇ।

✍️ਪਾਗਲ ਸੁੰਦਰਪੁਰੀਆ
7023957006





ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...