Friday, 26 April 2024

ਸਤਿ ਸ੍ਰੀ ਆਕਾਲ ਪੁਰਖ਼ ਨਾਨਕ ਬ੍ਰਹਮ ਆਪਾਰ..

ਨਸ਼ਾ ਇੱਕ ਹੋਰ ਹੈ ਝੂਠ ਤੇ ਕਈ ਝੂਠੇ ਦਾਅਵਿਆਂ ਦਾ,
ਮਿੱਟੀ ਤੋਂ ਮਿੱਟੀ ਬਣੇ ਕੁੱਝ ਮਿੱਟੀ ਦੀਆਂ ਬਾਵਿਆਂ ਦਾ,
ਕਾਦਰ ਦੀ ਕੁਦਰਤਿ ਸੱਭ ਵੇਖਦੀ ਹੈ ਕੋ ਗ਼ਲਤ ਕੋ ਸਹੀ..
ਨਆਂ ਕਰ ਦੇਣਾ ਹੈ ਓਹਨੇ ਅਰਥੀ ਦੇ ਚਾਰੇ ਪਾਵਿਆਂ ਦਾ,
✍️ਪਾਗਲ ਸੁੰਦਰਪੁਰੀਆ

ਬੁੱਧੀਮਤਾ ਤੇ ਪਾਗਲਪਨ

ਬੁੱਧੀਮਾਨ ਆਦਮੀ ਦੀ ਲੜਾਈ ਕਿਸੇ ਬੁੱਧੀਮਾਨ ਆਦਮੀ ਨਾਲ ਹੁੰਦੀ ਹੈ ਤਾਂ ਉਹ ਵਿਚਾਰਕ ਲੜਾਈ ਲੜਦੇ ਨੇ।
ਜੇਕਰ ਦੋ ਪਾਗਲ ਲੜਾਈ ਕਰਨ ਤਾਂ ਛਿਤਰੋਂ- ਛਿੱਤੀ, ਡਾਂਗੋ ਡਾਂਗੀ ਹੋਣਾ ਆਮ ਗੱਲ ਹੈ।
ਲੜਾਈ ਦੋਨਾ ਪਾਗਲਾ ਅਤੇ ਦੋਨੇ ਬੁੱਧੀਮਾਨ ਲੋਕਾਂ ਵਿੱਚ ਇੱਕੋ ਜਿਹੀ ਹੀ ਹੈ ਫ਼ਰਕ ਸਿਰਫ਼ ਏਨਾ ਕਿ ਸੋਚ ਦਾ ਪੱਧਰ ਕਿੰਨਾ ਕੁ ਉੱਚਾ, ਕਿਹਦਾ ਹੈ? ਇੱਕ ਬੁੱਧੀਮਾਨ ਸ਼ਰਾਬ ਪੀਕੇ ਪਾਗਲ ਹੋਕੇ ਲੜਦਾ ਅਤੇ ਦੂਜਾ ਸੋਫ਼ੀ ਵੀ ਪਾਗਲ ਬਣ ਜਾਂਦਾ ਹੈ, ਇਹ ਕਹਿਣਾ ਵੀ ਗ਼ਲਤ ਨਹੀਂ ਕਿ ਸ਼ਰਾਬ ਦਾ ਨਸ਼ਾ ਸਿਆਨੇ ਬੰਦੇ ਨੂੰ ਕਮਲ਼ਾ ਕਰ ਦਿੰਦਾ ਹੈ ਪਰ ਇਹ ਵੀ ਕਹਿਣਾ ਸਹੀ ਨਹੀਂ ਵੀ ਨਾ ਸ਼ਰਾਬ ਪੀਣ ਵਾਲੇ ਕਦੇ ਇਤਿਹਾਸ ਵਿੱਚ ਪਾਗ਼ਲ ਬਣਕੇ ਜ਼ਿੰਦਗੀ ਨਾ ਜੀਅ ਰਹੇ ਹੋਣ, ਨਸ਼ਾ ਬਹੁਤ ਪ੍ਰਕਾਰ ਦਾ ਹੈ...
ਮੇਰਾ ਮੰਨਣਾ ਇਹ ਹੈ ਕਿ ਬੁੱਧੀਮਾਨ ਬੰਦੇ ਨਾਲ ਗੱਲ ਬੁੱਧੀ ਤੋਂ ਕਰੋ ਅਤੇ ਪਾਗਲ ਬੰਦੇ ਨਾਲ ਪਾਗਲ ਬਣਕੇ ਕਰੋ, ਸ਼ਰਾਬ ਕੋਈ ਗ਼ਲਤ ਚੀਜ਼ ਨਹੀਂ ਹੈ, ਸਰਕਾਰ ਦੀ ਅਨੁਮਤੀ ਨਾਲ ਮਿਲਦੀ ਹੈ, ਚਲੋ ਮੰਨ ਵੀ ਲੈਣੇ ਆ ਕਿ ਸ਼ਰਾਬ ਗ਼ਲਤ ਹੈ? ਫੇਰ ਗ਼ਲਤ ਇਹ ਵੀ ਹੈ ਕਿ ਕਿਸੇ ਦਾ ਹੱਕ ਨੱਪਣਾ? ਚਾਰ ਪੰਜ ਦਸ ਵੀਹ ਬੰਦੇ ਰਲਕੇ ਮੇਰੀ ਸੋਚ ਤਾਂ ਨਹੀਂ ਬਦਲ ਸਕਦੇ ਪਰ ਇਹ ਜਾਣ  ਗਏ ਹੋਣਗੇ ਵੀ ਮੈਂ ਆਪਣੇ ਹੱਕ ਲਈ ਮਰ ਵੀ ਜਾਵਾਂਗਾ ਤਾਂ ਮੈਨੂੰ ਖੁਸ਼ੀ ਹੋਵੇਗੀ, ਜਿੰਨਾ ਕੂ ਮੈਂ ਪੜ੍ਹਿਆ ਵੀ "ਜੇ ਜ਼ੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ, ਕਿਸੇ ਦਾ ਹੱਕ ਖਾਣਾ ਪਾਪ ਹੈ, ਖਾਵਉਣਾ ਵੀ ਪਾਪ ਹੈ, ਮੈਨੂੰ ਗ਼ਲਤ ਕਹਿਣ ਨਾਲ ਓਹ ਏ  ਸਾਬਿਤ ਨਹੀਂ ਕਰ ਸੱਕਦੇ ਕਿ ਅਸੀਂ ਸਹੀ ਆਂ,  ਹਾਂ ਗ਼ਲਤ ਮੈਂ ਹਾਂ ਤੇ ਗ਼ਲਤ ਓਹ ਵੀ ਨੇ! ਮੈਂ ਨਹੀਂ ਕਹਿੰਦਾ ਕਿ ਲੜਾਈ ਚੰਗੀ ਚੀਜ਼ ਹੈ, ਇਹਨੂੰ ਖ਼ਤਮ ਕਰਨਾ ਹੀ ਬੇਹਤਰ ਹੈ ਚਾਹੇ ਦੋ ਬੁੱਧੀਮਾਨ, ਚਾਹੇ ਦੋ ਪਾਗਲ ਹੋਣ, ਨੁਕਸਾਨ ਦੋਨਾਂ ਦਾ= ਹੀ ਹੈ। ਅੰਗ -੨
✍️ਪਾਗਲ ਸੁੰਦਰਪੁਰੀਆ

Wednesday, 24 April 2024

bright way

ਉਸ ਪਰਮਾਤਮਾ ਨੂੰ ਮੈਂ ਨਾਲ ਨਾਲ ਰੱਖਦਾ, ਖੇਡਦਾ ਜੋ ਖੁੱਲ੍ਹੀਆਂ ਹੀ ਖੇਡਾਂ ਗੋਰੀਏ..
ਯਾਰ ਤੇਰਾ ਦੁਨਿਆਂ ਤੇ ਉਹ ਬੰਦਾ ਆ, ਜਿਹਨੂੰ ਆਖਦੇ ਪੰਜਾਬੀ 'ਚ ਸਲੇਡਾ ਗੋਰੀਏ..
ਹੱਕ ਰੱਖਣਾ ਬੇਗ਼ਾਨਾ, ਹੱਕ ਨੱਪਣਾ ਬੇਗ਼ਾਨਾ, ਦੋਨੇ ਗੱਲਾਂ ਜਵਾਂ ਨੇ ਬਰਾਬਰ ਕੁੜੇ,
ਕੋਈ ਬਾਹਰ ਭੱਜ ਜਾਵੇ, ਕੋਈ ਘਰੇ ਮਰਵਾਵੇ.. ਸੋਚਦੇ ਨਹੀਂ ਕਿਵੇਂ ਹੋਵੇ ਖ਼ਾਤਰ ਕੁੜੇ,
ਜਿਹੜੇ ਪਾਸੇ ਇੱਕ ਭੇੜ ਤੁਰੀ ਜਾਵੇ, ਚੱਲੀ ਜਾਂਦੀਆਂ ਨੇ ਸਾਰੀਆਂ ਹੀ ਭੇਡਾਂ ਗੋਰੀਏ..
ਯਾਰ ਤੇਰਾ ਦੁਨਿਆਂ ਤੇ ਉਹ ਬੰਦਾ ਆ, ਜਿਹਨੂੰ ਆਖਦੇ ਪੰਜਾਬੀ 'ਚ ਸਲੇਡਾ ਗੋਰੀਏ..
✍️ਪਾਗਲ ਸੁੰਦਰਪੁਰੀਆ

Thursday, 18 April 2024

ਵੱਕਤ ਦਾ ਤੁਜ਼ਰਬਾ

ਜਿਹੜੇ ਰਾਹ ਤੇ ਖੱਚਰਾਂ ਚੱਲਣ, ਉਹ ਰਾਹ ਨਹੀਂ ਉੱਠਾਂ ਲਈ ਬਣੇ,
ਜਿਹੜੇ ਰਾਹ ਤੇ ਖੋਤਿਆਂ ਚਲਦਿਆਂ, ਘੋੜਿਆਂ ਦੇ ਲਈ ਨਹੀਂ ਬਣੇ,
ਜਿਹੜੇ ਰਾਹ ਤੇ ਚੱਲਦੇ ਸ਼ੌਂਕੀ, ਵਾਦ ਘਾਟ, ਨਫ਼ਾ ਨੁਕਸਾਨ ਨਾ ਕੋਈ..
ਹਾਂ ਜਿਹਨਾਂ ਤੁਜ਼ਰਬਾ "ਪਾਗਲ" ਕੋਲ, ਹੈ ਸੁੰਦਰਪੁਰੀਆ ਸੱਚੀ  ਮੁੱਚੀ..
ਕਾਂ..ਬਾਜ਼.ਕੂੰਝ. ਇੱਲ..ਗਿਰਜ਼. ਤੇ ਘੋਗੜ ਵਿੱਚ ਕੀ ਫਰਕ ਹੁੰਦਾ ਹੈ..
ਖੁੱਲ ਜਾਂਦੀ ਹੈ ਅਕਸਰ  "ਪਾਗਲਾ" ਹਰ ਇੱਕ ਜੀਵ ਦੀ ਗੁੰਜ਼ਲੀ ਗੁੱਥੀ!
ਇਸਤੋਂ ਪਾਰ ਦੀਆਂ ਗੱਲਾਂ ਓਸ਼ੋ ਨਾਲ ਕਰਾਂਗੇ..
ਏ ਨੇ ਆਰ ਦੀਆਂ ਗੱਲਾਂ ਜੋ ਤੁਹਾਡੇ ਨਾਲ ਨੇ

✍️ਪਾਗਲ ਸੁੰਦਰਪੁਰੀਆ 

Tuesday, 16 April 2024

ਸੱਚ ਹੈ ਮਾਲਕਾ

ਕੀਹਨੇ ਕੀਹਨੇ ਕਿੱਥੋਂ ਕਿੱਥੋਂ, ਕਿਵੇਂ ਕੀਤੀ ਆ ਕਮਾਈ,
ਕੋਈ ਨਾਨਕਿਆਂ ਦਾ ਸੀ, ਕੋਈ ਸਹੁਰਿਆਂ ਦਾ ਜਵਾਈ,
ਉਹਨਾਂ ਨੇ ਵੀ ਭੂਆ ਇੱਕ ਦਿੱਤੀ, ਅਸੀਂ ਦੋ ਦੋ ਵਿਆਈ,
ਜਿਹਨੂੰ ਪੈ ਜਾਏ ਆਦਤ ਰੱਸਾ ਚੱਬਣ ਦੀ ਇੱਕ ਵਾਰੀ.
ਆਦਤ ਛੜ੍ਹੋਣੀ ਔਖੀ ਜਿਹੜੀ ਉਹਨਾਂ ਨੇ ਹੈ ਪਾਈ,
ਸਾਡੇ ਕੋ ਇਲਾਜ਼ ਹੈ ਇੱਸ ਵਧੀ ਹੋਈ ਮ੍ਹਾਹਾਖੋਰੀ ਦਾ.
ਵਹਿਮਾਂ ਦਾ ਇਲਾਜ਼ ਕਰੇ "ਪਾਗਲ" ਚਾਈਂ ਚਾਈਂ ,
ਫੇਰ ਵੀ ਜੇ ਮੇਰੇ ਵਿੱਚ ਕਿਸੇ ਦਿਨ ਜਾਣ ਨਾ ਰਹੀ.
ਸੁੰਦਰਪੁਰੀਏ" ਦੇ ਨਿਕਲੋਂਗੇ ਤੁਸੀਂ ਲਤਾਂ ਥਾਂਈਂ।
✍️ਪਾਗਲ ਸੁੰਦਰਪੁਰੀਆ

Saturday, 6 April 2024

सत्य जो रहेगा

मुझे मारने वाले, मुझे खाने वाले, मुझे सताने वाले,
"पागल" के पैरों में माथा टेक कर जिएंगे..
सुंदरपुरीऐ" का प्यार इतना ऊंचा सत्कार रखता है
✍️पागल सुंदरपुरीया 

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...