Sunday, 3 May 2020

ਪੁਰਾਤਨ ਮੁਟਿਆਰ ਦੀ ਸਿਫ਼ਤ

ਪੁੱਜ ਕੇ ਸੁਨੱਖੀ ਤੇ ਸੁਚੱਜੀ ਬੜੀ..
                                     ਬੇਸ਼ੱਕ ਸੀ ਅਣਪੜ੍ਹ ਰਕਾਣ ਓਹੋ,
ਧਾਰਾਂ ਕੱਢਦੀ ਸੀ ਰੋਜ਼ ਉੱਠ ਤੜਕੇ..
                                       ਨਾਲੇ ਕਰਦੀ ਸਾਫ਼ ਮਕਾਨ ਓਹੋ,
ਖੂਹ ਤੇ ਜਾਂਦੀ ਸੀ ਘੜਾ ਲੈ ਭਰਨ ਪਾਣੀ..
                        ਵੱਡੀਆਂ ਭਰਜਾਈਆਂ ਦੇ ਨਾਲ ਨਨਾਣ ਓਹੋ,
ਤੀਆਂ ਵਿਚ ਸਹੇਲੀਆਂ ਸੰਗ ਨੱਚਦੀ ਗਾਉਂਦੀ..
                              ਲੰਗਦੀ ਗਲੀ ਚੋਂ ਸੀ ਬਣ ਨਾਦਾਨ ਓਹੋ,
ਸੁੰਦਰਪੁਰੀਆ" ਗਲੀ ਚੋਂ ਲੰਘਦਾ ਸੀ ਮਾਰ ਤਾੜੀ..
                              ਭੱਜੀ ਆਉਂਦੀ ਵਿੱਚ ਬੂਹੇ ਪਛਾਣ ਓਹੋ ।

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...