ਹੋ ਗਿਆ ਨੰਗ ਤਾਂ ਨਾਲ ਕਿਸੇ ਨਾ ਖੜਨਾ ਏ,
ਰਿਸ਼ਤੇਦਾਰ ਮਨਾਉਂਦੇ ਨੱਚਕੇ ਵੇਹੜੇ ਖੁਸ਼ੀਆਂ ਨੂੰ..
ਪੈ ਗਿਆ ਦੁੱਖ ਤਾਂ ਬਾਰ ਕਿਸੇ ਨਾ ਚੜ੍ਹਨਾ ਏ,
ਸਾੜ ਕੇ ਚੰਮ ਵਿਛਾਕੇ ਰੋਂਦੇ ਦਰੀਆਂ ਨੂੰ..
ਡਿੱਗਿਆ ਠੇਡਾ ਖਾ ਕਿਸੇ ਨਾ ਫੜਨਾ ਏ,
ਸੁੰਦਰਪੁਰੀਆ" ਕੋੜੀਆਂ ਭਾਵੇਂ ਲਿੱਖਦੇ ਗੱਲਾਂ ਖਰੀਆਂ ਨੂੰ..
ਲਿੱਖਿਆ ਤੇਰਾ ਝੂਠ ਕਿਸੇ ਨਾ ਪੜ੍ਹਨਾ ਏ ।