Saturday 1 August 2020

ਮੇਰੀ ਕਲਮ

ਕਦੇ ਹੱਸਦੀ ਹੈ ਕਦੇ ਰੋਂਦੀ ਅ,
ਕਦੇ ਚੁੱਪ ਹੋਜੇ ਕਦੇ ਗਾਉਂਦੀ ਅ,
ਮੇਰੀ ਕਲਮ
ਗੱਲਾਂ ਸੱਚੀਆਂ ਹੀ ਸੁਣੋਦੀ ਅ..
ਮੇਰੀ ਕਲਮ

ਕਦੇ ਦੁੱਖੜੇ ਦੱਸਦੀ ਪੱਗਾ ਦੇ,
ਕਦੇ ਸੇਕ ਚ ਬਲਦੀ ਅੱਗਾ ਦੇ,
ਜੋ ਧਰਮ ਦੇ ਨਾਂਅ ਤੇ ਲੁੱਟਦੇ ਨੇ.
ਕਦੇ ਪਰਦੇ ਖੋਲਦੀ ਠੱਗਾਂ ਦੇ,
ਤਵਾ ਬਾਬਿਆਂ ਤੇ ਵੀ ਲਾਉਂਦੀ ਅ..
ਮੇਰੀ ਕਲਮ
ਗੱਲਾਂ ਸੱਚੀਆਂ ਹੀ ਸੁਣੋਦੀ ਅ..
ਮੇਰੀ ਕਲਮ

ਕਦੇ ਦੱਸੇ ਦਰਦ ਕਿਸਾਨੀ ਦੇ,
ਕਦੇ ਬੇਰੁਜਗਾਰ ਜਵਾਨੀ ਦੇ,
ਕਦੇ ਮਾਂ ਬੋਲੀ ਨੂੰ ਹੋਈ ਜੋ.
ਖੁੱਦ ਦੇ ਪੁੱਤਾਂ ਕੋਲੋਂ ਹਾਨੀ ਦੇ,
ਆਪਣਾ ਵੇਖ ਪਿਛੋਕੜ ਜਿਉਂਦੀ ਅ..
ਮੇਰੀ ਕਲਮ
ਗੱਲਾਂ ਸੱਚੀਆਂ ਹੀ ਸੁਣੋਦੀ ਅ
ਮੇਰੀ ਕਲਮ

ਕਦੇ ਪਾਗਲ ਨੂੰ ਮਜ਼ਬੂਰ ਕਰੇ,
ਪਿੰਡ ਸੂੰਦਰਪੁਰਾ ਮਸ਼ਹੂਰ ਕਰੇ,
ਕਦੇ ਲਿੱਖਕੇ ਸੋਹਲੇ ਨਾਨਕ ਦੇ.
ਚੇਤੇ ਕੁਦਰਤਿ ਨੂੰ ਜ਼ਰੂਰ ਕਰੇ,
ੴ ਦੇ ਸਿੱਧਾਂਤ ਨੂੰ ਸਮਝਾਉਂਦੀ ਅ..
ਮੇਰੀ ਕਲਮ
ਗੱਲਾਂ ਸੱਚੀਆਂ ਹੀ ਸੁਣੋਦੀ ਅ..
ਮੇਰੀ ਕਲਮ

✍️ਪਾਗਲ ਸੂੰਦਰਪੁਰੀਆ

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...