ਪੁੱਜਕੇ ਸੁੱਨਖੀ ਤੇ ਸੂਚੱਜੀ ਬੜੀ ਸੀ.
ਬੇਸ਼ਕ ਸੀ ਅਨਪੜ ਰਕਾਣ ਓਹੋ,
ਧਾਰਾਂ ਕੱਢਦੀ ਸੀ ਰੋਜ਼ ਉੱਠ ਤੜਕੇ.
ਨਾਲੇ ਕਰਦੀ ਸੀ ਸਾਫ਼ ਮਕਾਨ ਓਹੋ,
ਖੂਹ ਤੇ ਜਾਂਦੀ ਘੜਾ ਲੈ ਭਰਨ ਪਾਣੀ.
ਵੱਡਿਆਂ ਭਾਬੀਆਂ ਨਾਲ ਨਨਾਣ ਓਹੋ,
ਤੀਆਂ ਵਿੱਚ ਸਹੇਲੀਆਂ ਸੰਗ ਨੱਚਦੀ ਸੀ.
ਲੰਘਦੀ ਗਲੀ ਚੋਂ ਬਣ ਨਦਾਨ ਓਹੋ,
ਸੁੰਦਰਪੁਰੀਆ ਗਲੀ ਚੋਂ ਲੰਘੇ ਮਾਰ ਤਾੜੀ.
ਆਉਂਦੀ ਭੱਜੀ ਬੂਹੇ ਵੱਲ ਪਛਾਣ ਓਹੋ ।
✍️ਪਾਗਲ