Sunday, 2 August 2020

ਬਹੁਤ ਕੁਝ ਵੇਖਿਆ

ਜਿੱਤਾਂ ਵੀ ਵੇਖੀਆਂ ਨੇ ਤੇ ਮੈਂ ਹਾਰਾਂ ਵੀ ਵੇਖੀਆਂ ਨੇ,
ਪਤਝੜ ਵੀ ਵੇਖਿਆ ਤੇ ਮੈਂ ਬਹਾਰਾਂ ਵੀ ਵੇਖੀਆਂ ਨੇ,
ਹੱਦੋ ਵੱਧ ਕੀਤਾ ਸੀ ਜਦੋਂ ਜ਼ੁਲਮ ਜਾਲਮਾਂ ਨੇ..
ਪੀਰ ਫਕੀਰਾਂ ਨੇ ਚੁੱਕੀਆਂ ਤਲਵਾਰਾਂ ਵੀ ਵੇਖੀਆਂ ਨੇ,
ਮਰਦਾ ਨਾ ਮਿਰਜ਼ਾਾ ਜੇ ਤੋੜਦੀ ਨਾ ਤੀਰ ਸਾਹਿਬਾ.
ਜਮੀਰੋਂ ਮਰ ਜਾਂਦੀਆਂ ਨਾਰਾਂ ਵੀ ਵੇਖੀਆਂ ਨੇ,
ਹੁਸਨ, ਜੱਗ, ਰੱਬ, ਸਭ ਤੋਂ
ਸੁੰਦਰਪੁਰੀਆ ਆਸ਼ਕਾਂ ਨੂੰ ਪੈਂਦੀਆਂ ਮਾਰਾਂ ਵੀ ਵੇਖੀਆਂ ਨੇ,

✍️ਪਾਗਲ ਸੁੰੰਦਰਪੁਰੀਆ

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...