Wednesday, 9 September 2020

ਬਾਪੂ ਦੇ ਦਰਦ

ਦਰਦ ਸੁਣੋ ਜੀ ਇੱਕ ਬਾਪ ਦੱਸਦਾ

ਹੱਡੀ ਹੰਢਾਈਆਂ ਗਲਾਂ ਆਪ ਦੱਸਦਾ

ਬੁੱਢੇ ਵਰ੍ਹੇ ਆਕੇ ਜਵਾਂ ਟੁੱਟ ਚੱਲਿਆ 

ਆਪਣੇ ਪੁੱਤਾਂ ਤੋਂ ਬਾਪ ਲੁੱਟ ਚੱਲਿਆ


ਮਸਾਂ ਰੱਬ ਕੋਲੋ ਸੁੱਖਾ ਸੁੱਖ ਲਏ ਸੀ

ਅੰਸ ਅੱਗੇ ਵਧੀ ਦੂਰ ਦੁੱਖ ਗਏ ਸੀ

ਲੇਖ ਚੰਦਰਾ ਓਦੋਂ ਰੱਬ ਸੁੱਟ ਚੱਲਿਆ

ਆਪਣੇ ਪੁੱਤਾਂ ਤੋਂ ਬਾਪ ਲੁੱਟ ਚੱਲਿਆ


ਕਾਰ ਤੇ ਵਿਹਾਰ ਬੱਚਿਆਂ ਦੇ ਕਰੇ ਸੀ

ਭਾਰ ਲਾਕੇ ਓਦੋਂ ਠੰਢੇ ਸਾਹ ਭਰੇ ਸੀ

ਏ ਚਾਅ ਵੀ ਪਿੱਛੇ ਕਿਤੇ ਛੁੱਟ ਚੱਲਿਆ

ਆਪਣੇ ਪੁੱਤਾਂ ਤੋਂ ਬਾਪ ਲੁੱਟ ਚੱਲਿਆ


ਆਖ ਬਾਪੂ ਬੁੱਢਾ ਜਿੰਮੇਵਾਰੀ ਖੋਈ ਸੀ

ਖੌਰੇ ਕਿਹੀ ਰੀਝ ਓਦੋਂ ਮੇਰੀ ਮੋਈ ਸੀ

ਅੱਲਾ ਪਿਆ ਫੱਟ ਫ਼ੇਰ ਫੁੱਟ ਚੱਲਿਆ

ਆਪਣੇ ਪੁੱਤਾਂ ਤੋਂ ਬਾਪ ਲੁੱਟ ਚੱਲਿਆ


ਆਂਦੇ ਖੌਰੇ ਕਿੰਨੇ ਤੈਨੂੰ ਦੰਮ ਆਉਣੇ

ਬਾਪੂ ਖੇਤ ਤੇਰੇ ਕਿਸ ਕੰਮ ਆਉਣੇ

ਮਾਲੀ ਪਟਵਾਰੀ ਵੱਢ ਗੁੱਟ ਚੱਲਿਆ

ਆਪਣੇ ਪੁੱਤਾਂ ਤੋਂ ਬਾਪ ਲੁੱਟ ਚੱਲਿਆ


ਹੁਣ ਖਾਤਿਰਦਾਰੀ ਨਹੀਂ ਮੇਰੀ ਕਰਦੇ

ਕਹਿ ਗੱਲ ਨਹੀਂ ਕੋਈ ਮੇਰੀ ਜਰਦੇ

ਕਈ ਵਾਰੀ ਮੈਨੂੰ ਛੋਟਾ ਕੁੱਟ ਚੱਲਿਆ

ਆਪਣੇ ਪੁੱਤਾਂ ਤੋਂ ਬਾਪ ਲੁੱਟ ਚੱਲਿਆ


ਕੱਲਾ ਬੈਠਾ ਬੈਠਾ ਬਾਹਰ ਸੋਚੀ ਜਾਵਾਂ

ਕੋਈ ਹਾਲ ਸੁਣੇ ਬੇਲੀ ਲੋਚੀ ਜਾਵਾਂ

ਅੱਧਾ ਸਿਵਿਆਂ ਚ ਮੇਰਾ ਜੁੱਟ ਚੱਲਿਆ

ਆਪਣੇ ਪੁੱਤਾਂ ਤੋਂ ਬਾਪ ਲੁੱਟ ਚੱਲਿਆ


ਹੱਥ ਪੈਰ ਮੇਰੇ ਕੰਮ ਛੱਡ ਚੱਲੇ ਨੇ

ਸਾਹ ਦੇਹ ਤੋਂ ਹੋ ਮੇਰੇ ਅੱਡ ਚੱਲੇ ਨੇ

ਕਬਰ ਮੇਰੀ ਵੀ ਸਮਾਂ ਪੁੱਟ ਚੱਲਿਆ

ਆਪਣੇ ਪੁੱਤਾਂ ਤੋਂ ਬਾਪ ਲੁੱਟ ਚੱਲਿਆ


✍️ ਪਾਗਲ ਸੁੰਦਰਪੁਰੀਆ

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...