ਉਹਨੂੰ ਸਾਲ ਬੀਤ ਗਏ ਕਈ ਯਾਰੋ ਆਪਣੀ ਭੂਆ ਕੋਲੇ ਆਈ ਨੂੰ
ਅੱਜ ਚੇਤੇ ਆਗੀ ਚੰਦਰੀ ਓ ਚਿਰ ਹੋਇਆ ਸੀ ਜਿਹਨੂੰ ਭੁਲਾਈ ਨੂੰ
ਅੱਜ ਚੇਤੇ ਆਗੀ ਚੰਦਰੀ ਓ
ਆਪਣੇ ਪਿੰਡ ਸਕੂਲੇ ਬਚਪਨ ਵਿੱਚ ਜੱਦ ਪੜ੍ਹਦੀ ਹੁੰਦੀ ਸੀ
ਥੋਨੂੰ ਯਾਦ ਹੀ ਹੋਣਾ ਏ ਯਾਰੋ ਮੈਨੂੰ ਕਿੰਨਾ ਲੜਦੀ ਹੁੰਦੀ ਸੀ
ਹੁਣ ਲੜਦੀ ਹੋਊ ਘਰਵਾਲੇ ਨੂੰ ਜਾਂ ਉਹਤੋਂ ਸੁਣਦੀ ਹੋਊ ਗਾਲਾਂ
ਉਹਨੂੰ ਸਾਉ ਮਿਲਿਆ ਹੋਊ ਕੋਈ ਜਾਂ ਮੇਰੇ ਵਰਗਾ ਘਰਵਾਲਾ
ਅੱਜ ਖੁਸ਼ ਹੋਵੇਗੀ ਘਰ ਆਪਣੇ ਚਿਰ ਹੋਇਆ ਏ ਜਿਹਨੂੰ ਰਵਾਈ ਨੂੰ
ਅੱਜ ਚੇਤੇ ਆਗੀ ਚੰਦਰੀ ਓ ਚਿਰ ਹੋਇਆ ਸੀ ਜਿਹਨੂੰ ਭੁਲਾਈ ਨੂੰ
ਅੱਜ ਚੇਤੇ ਆਗੀ ਚੰਦਰੀ ਓ
ਓਵੀ ਕਿੱਸਾ ਬੜਾ ਪਿਆਰਾ ਜਦੋਂ ਤਾਜੀ ਮੁੱਛ ਮੇਰੇ ਫੁੱਟੀ ਸੀ
ਓਹਦੀ ਅੱਖ ਮਸਤਾਨੀ ਨੇ ਓਦੋਂ ਅੱਖੀਓਂ ਨੀਂਦ ਮੇਰੀ ਲੁੱਟੀ ਸੀ
ਉਸ ਅੱਖ ਮਸਤਾਨੀ ਵਿੱਚ ਸੁਰਮਾ ਅੱਜ ਵੀ ਪਾਉਂਦੀ ਹੋਉ
ਸੱਜ ਧੱਜ ਕੇ ਓ ਪਹਿਲਾਂ ਵਾਂਗੂੰ ਤਾਰੀਫ਼ ਕਰਾਉਂਦੀ ਹੋਉ
ਸੋਹਣੀ ਏਂ ਪਤੀ ਕਹਿੰਦਾ ਹੋਊ ਚਿਰ ਹੋਇਆ ਏ ਜਿਹਨੂੰ ਸਤਾਈ ਨੂੰ
ਅੱਜ ਚੇਤੇ ਆਗੀ ਚੰਦਰੀ ਓ ਚਿਰ ਹੋਇਆ ਸੀ ਜਿਹਨੂੰ ਭੁਲਾਈ ਨੂੰ
ਅੱਜ ਚੇਤੇ ਆਗੀ ਚੰਦਰੀ ਓ
ਵਿਛੜ ਗਏ ਇੱਕ ਵਾਰੀ ਜੱਦ ਫ਼ਿਰ ਮੁੜਕੇ ਨਾ ਮੁਲਾਕਾਤ ਹੋਈ
ਓਹਨੇ ਵਿਆ ਕਰਵਾ ਲਿਆ ਸੀ ਸ਼ੁਰੂ ਮੇਰੀ ਵੀ ਕਿਤੇ ਬਾਤ ਹੋਈ
ਹੁਣ ਉਸਦੇ ਬੱਚੇ ਵੱਡੇ ਹੋਣਗੇ ਮੇਰੇ ਇੱਕ ਸੱਤ ਸਾਲਾਂ ਦੇ ਬੱਚੇ ਤੋਂ
ਰੰਗ ਵੀ ਓਦਾ ਬਦਲਿਆ ਹੋਊ ਜਿਵੇਂ ਘਰ ਪੱਕੇ ਬਦਲੇ ਕੱਚੇ ਤੋਂ
ਪਾਗਲ ਨੂੰ ਸ਼ਾਇਰੀ ਵਿੱਚ ਲੱਭਗੀ ਚਿਰ ਹੋਇਆ ਸੀ ਜਿਹਨੂੰ ਗਵਾਈ ਨੂੰ
ਅੱਜ ਚੇਤੇ ਆਗੀ ਚੰਦਰੀ ਓ ਚਿਰ ਹੋਇਆ ਸੀ ਜਿਹਨੂੰ ਭੁਲਾਈ ਨੂੰ
ਅੱਜ ਚੇਤੇ ਆਗੀ ਚੰਦਰੀ ਓ
ਮੇਰੀ ਦਾੜ੍ਹੀ ਚਿੱਟੀ ਹੋ ਗਈ ਓਦਾ ਹੁਸਨ ਝੁਰੜ ਗਿਆ ਹੋਣਾ ਏ
ਹੱਸਕੇ ਜ਼ਿੰਦਗੀ ਕੱਟਣੀ ਬਾਕੀ ਹੁਣ ਕਰਕੇ ਯਾਦ ਕਿਓਂ ਰੋਣਾ ਏ
ਜੇਕਰ ਰੱਬ ਨੇ ਚਾਹਿਆ ਪੜ੍ਹ ਲਊਗੀ ਕਦੇ ਸ਼ਾਇਰੀ ਮੇਰੀ ਓ
ਦਿੱਲ ਕਰਿਆ ਤਾਂ ਪਾ ਜਾਵੇਗੀ ਪਿੰਡ ਸੂੰਦਰਪੁਰੇ ਵਿੱਚ ਫੇਰੀ ਓ
ਗੀਤ ਬੋਲਕੇ ਆਪ ਲਿਖਾ ਗਈ ਚਿਰ ਹੋਇਆ ਸੀ ਜਿਹਨੂੰ ਬੁਲਾਈ ਨੂੰ
ਅੱਜ ਚੇਤੇ ਆਗੀ ਚੰਦਰੀ ਓ ਚਿਰ ਹੋਇਆ ਸੀ ਜਿਹਨੂੰ ਭੁਲਾਈ ਨੂੰ
ਅੱਜ ਚੇਤੇ ਆਗੀ ਚੰਦਰੀ ਓ
✍️ਪਾਗਲ ਸੁੰਦਰਪੁਰੀਆ