Sunday, 30 October 2022

Copyright ©️ ਰੱਖੇ ਆ

ਕੋਪਿਆਂ ਨਹੀਂ ਕੀਤੀਆਂ ਕਦੇ, ਕੋਪੀ ਰਾਇਟ ਰੱਖੇ ਆ,
ਕਲਮ ਨੇ ਕਾਗਜ਼ ਤੇ ਅੱਖਰ, ਰੇਡੀ ਫ਼ੋਰ ਫਾਇਟ ਰੱਖੇ ਆ,
"ਸੁੰਦਰਪੁਰੀਆ" "ਪਾਗਲ" ਉੰਜ ਤਾਂ ਅਰਥ ਤੇ ਰਹਿੰਦਾ.
ਪਰ ਮਾਲਕ ਨੇ ਸੋਚ ਆਲੇ ਬਾਜ਼ ਫ਼ੋਰ ਫਲਾਈਟ ਰੱਖੇ ਆ।
✍️ਪਾਗਲ ਸੁੰਦਰਪੁਰੀਆ

Saturday, 22 October 2022

सब अच्छे हैं

अच्छा है कि इस यहां में सब अच्छे हैं,
झूठे नहीं हैं लोग लगभग सब सच्चें है,
उस रब्ब ने सब को देखा है "पागल"
अब उसपे छोड़ो कौन कच्चे यां पक्के है।
✍️पागल सुन्दरपुरीया

Sunday, 16 October 2022

ਵਹਿਮ

ਕਿਸੇ ਦੀ ਅੱਖ ਦਾ ਸੁਰਮਾਂ ਹਾਂ ਕਿਸੇ ਦੀ ਅੱਖ ਵਿੱਚ ਰੜਕਦਾ ਹਾਂ,
ਕਿਸੇ ਦੇ ਦਿਲ ਦਾ ਰੋਗ ਹਾਂ ਤੇ ਕਿਸੇ ਦੇ ਦਿਲ ਵਿੱਚ ਧੜਕਦਾਂ ਹਾਂ,
✍️ਪਾਗਲ ਸੁੰਦਰਪੁਰੀਆ
9649617982

Thursday, 13 October 2022

ਜ਼ੋਰ

ਕਿਤਾਬਾਂ ਵੀ ਪੜ੍ਹੀਆਂ ਨੇ ਚੇਹਰੇ ਵੀ ਪੜ੍ਹੇ ਆ,
ਜਿੱਥੇ ਪਹਿਲਾਂ ਸੀ ਅੱਜ ਵੀ ਉਥੇ ਹੀ ਖੜ੍ਹੇ ਆ,

ਹੌਂਸਲਾ ਰੱਖ ਮਿਹਨਤ ਕਰਦਾ ਤੁਰਿਆ ਚੱਲ.
ਤੇਰੇ ਵਰਗੇ ਹੀ ਫਰਸ਼ਾ ਤੋਂ ਅਰਸ਼ਾਂ ਤੇ ਚੜੇ ਆ,

ਤੇਰੇ ਸਿਰ ਤੇ ਬਾਬੇ ਨਾਨਕ ਦਾ ਹੱਥ ਹੈ "ਪਾਗਲਾ"
ਨਹੀਂ ਤਾਂ ਸੁੱਟਣ ਨੂੰ ਜ਼ੋਰ ਲਾਈ ਜਾਂਦੇ ਬੜੇ ਆ ।।
✍️ਪਾਗਲ ਸੁੰਦਰਪੁਰੀਆ
9649617982

ਕਰਵਾ ਚੋਥ ਦਾ ਵਰਤ

ਸਾਰੀਆਂ ਨੂੰ ਨਹੀਂ ਕਹਿੰਦਾ ਮਾੜੀਆਂ
ਬਹੁਤੀਆਂ ਕਰਦੀਆਂ ਨੇ
ਬੇਈਮਾਨ ਔਰਤਾਂ ਵੀ 
ਕਰਵਾ ਚੋਥ ਦਾ ਵਰਤ ਰੱਖਦੀਆਂ ਨੇ
ਬੇਈਮਾਨ ਔਰਤਾਂ ਵੀ

ਮਾਂ ਪਿਓ ਤੋਂ ਨਹੀਂ ਅੱਡ ਹੁੰਦਾ
ਉਂਝ ਰੋਜ਼ ਹੀ ਤਾਨੇ ਮਾਰਦਿਆਂ
ਪਤੀ ਪਰਮੇਸਵਰ ਆਪਣੇ ਨੂੰ
ਕੱਢ ਕੱਢ ਅੱਖਾਂ ਤਾੜਦਿਆਂ
ਪੂਰੇ ਸਾਲ ਚੋਂ ਇੱਕ ਦਿਨ ਹੀ
ਏ ਪੈਰ ਫੜਦਿਆਂ ਨੇ
ਬੇਈਮਾਨ ਔਰਤਾਂ ਵੀ 
ਕਰਵਾ ਚੋਥ ਦਾ ਵਰਤ ਰੱਖਦੀਆਂ ਨੇ
ਬੇਈਮਾਨ ਔਰਤਾਂ ਵੀ 

ਸਿਰ ਦਾ ਸਾਂਈਂ ਕਰਦਾ ਜਿਸਦੇ
ਲਈ ਕਮਾਈਆਂ
ਇੱਜਤ ਰੋਲਣ ਉੱਸਦੀ ਲਾਕੇ
ਹੋਰ ਕਿਸੇ ਨਾਲ ਸਾਈਆਂ
ਗੈਰ ਮਰਦ ਦੇ ਨਾਲ ਜੋ ਇਸ਼ਕ ਦੀ
ਪੌੜੀ ਚੜ੍ਹਦਿਆਂ ਨੇ
ਬੇਈਮਾਨ ਔਰਤਾਂ ਵੀ 
ਕਰਵਾ ਚੋਥ ਦਾ ਵਰਤ ਰੱਖਦੀਆਂ ਨੇ
ਬੇਈਮਾਨ ਔਰਤਾਂ ਵੀ

ਲਾਵਾਂ ਫੇਰੇ ਵਾਲੇ ਦੇ ਨਾਲ ਜੋ
ਧੋਖਾ ਕਰਣਗੀਆਂ
"ਸੁੰਦਰਪੁਰੀਆ" ਆਖੇ ਕੀੜੇ 
ਪੈ ਕੇ ਮਰਨਗੀਆਂ
ਵੇਖ ਲਿਓ ਅਜ਼ਮਾਕੇ ਰਹਿੰਦੀਆਂ
ਆਖ਼ਰ ਕੱਖਦੀਆਂ ਨੇ
ਬੇਈਮਾਨ ਔਰਤਾਂ ਵੀ 
ਕਰਵਾ ਚੋਥ ਦਾ ਵਰਤ ਰੱਖਦੀਆਂ ਨੇ
ਬੇਈਮਾਨ ਔਰਤਾਂ ਵੀ

✍️ ਪਾਗਲ ਸੁੰਦਰਪੁਰੀਆ
9649617982

Monday, 3 October 2022

ਕਿ ਏ ਚੰਗਾ ਹੈ?

ਕਿਸੇ ਮੁਟਿਆਰ ਕੁੜੀ ਨੂੰ ਪੁਰਜ਼ਾ, ਟੋਟਾ, ਪਟੋਲਾ ਕਹਿਣਾ..ਕਿ ਏ ਚੰਗਾ ਹੈ?
ਭੈੜੇ ਬੋਲ ਬੋਲੇ ਕੋਈ ਮਰਦ, ਚੁੱਪਚਾਪ ਔਰਤ ਦਾ ਸਹਿਣਾ..ਕਿ ਏ ਚੰਗਾ ਹੈ?

ਹੱਕ ਸੱਚ ਲਈ ਜਾਲਮ ਦੇ ਨਾਲ, ਯੋਧੇ ਲੱੜਦੇ ਆਏ ਕਈ ਸਦੀਆਂ ਤੋਂ,
ਪਰ ਬਿਨਾਂ ਗੱਲ ਤੋਂ ਹਰ ਕਿਸੇ ਨਾਲ ਖਹਿਣਾ..ਕਿ ਏ ਚੰਗਾ ਹੈ?

ਮਿਹਨਤ ਕਰਕੇ ਖਾ ਤੂੰ ਆਪਣੀ, ਦੱਸ ਤੈਨੂੰ ਕੌਣ ਰੋਕਦਾ ਸ਼ਾਹੂਕਾਰਾ,
ਕਿਰਤੀ ਨਾਲ ਥੋਖਾ, ਠੱਗੀ ਕਰ ਪੂੰਜੀ ਖੋ ਲੈਣਾ..ਕਿ ਏ ਚੰਗਾ ਹੈ?

ਹਾਸਾ ਠੱਠਾ ਨਾਲੇ ਤਾਸ਼ ਖੇਡਣ ਲਈ, ਬਾਬੇ ਅਕਸਰ ਆਉਂਦੇ ਸਥਾਂ 'ਚ,
ਜੁਆਰੀਆਂ ਦੇ ਨਾਲ ਜੂਏ 'ਚ ਬਹਿਣਾ..ਕਿ ਏ ਚੰਗਾ ਹੈ?

ਸੁੰਦਰਪੁਰੀਆ" ਲੋਕ ਵੀ ਸ਼ਾਮ ਨੂੰ ਪੀਂਦੇ ਨੇ, ਤੂੰ ਵੀ ਛਿੱਟ ਕੁ ਲਾ ਲਿਆ ਕਰ,
ਓਹ "ਪਾਗਲਾ" ਦਿਨੇ ਸ਼ਰਾਬੀ ਰਹਿਣਾ...ਕਿ ਏ ਚੰਗਾ ਹੈ?
✍️ਪਾਗਲ ਸੁੰਦਰਪੁਰੀਆ
9649617982

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...