Tuesday, 21 May 2024

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ,
ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ,
ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ..
ਗੱਲ ਕੱਟ ਜਾਵੇਂ ਮੇਰਾ ਤਲਵਾਰ ਜਿਹਾ ਫੁੱਫੜ..
ਹਾਏ ਓਏ ਮਾਲਕਾ ਏ ਕਿਹੋ ਜਿਹਾ ਫੁੱਫੜ..
ਜੋ ਗੱਲਾਂ ਕਰੇ ਬੇਕਾਰ ਜੀਆਂ..
✍️ਪਾਗਲ ਸੁੰਦਰਪੁਰੀਆ

Saturday, 18 May 2024

Equal to = (बराबर)

मेरी समझ के अनुसार यह है कि जो जैसा देता है उसे स्वीकार करो, जो तुमहैं, व्यवहार, सत्कार,  संस्कार, अविश्वकार (साज़िश) को आपके विरुद्ध इस्तेमाल कर रहा है, उसे उसी का वापिस लौटा दो, अगर समझदार हो तो ब्याज भी जोड़ देना, उस समय तक, इस ब्याज का नाम है "राम नाम सत्य है.......….
✍️पागल सुंदरपुरीया

Sunday, 5 May 2024

5 मई को पुलिस के संबंध में

कल सुबह से पता चलेगा कि कौन किसके साथ है?
इसे तीन हिस्सों में बांट कर देखूंगा..
राजनीतिक, आर्थिक, सामाजिक..: इसके अलावा कूटनीतिक...
मैं सभी में से एक को समझना चाहता हूं।
पुलिस को सब पता होता है कौन झूठा कौन सच्चा।
सुबह पुलिस नहीं मेरे पास मैं पुलिस के पास जाऊंगा..
मुझे भी मालूम पड़े कि राजनीति यह होती है।

ਦੋ ਗੱਲਾਂ (ਪਾਗਲ ਸੁੰਦਰਪੁਰੀਆ)

ਅੱਕ, ਧਤੂਰੇ, ਨਿੰਮ ਕਰੇਲੇ ਵਰਗਾ..
ਕੌੜਾ ਹਾਂ ਜ਼ਹਿਰ ਜਿਹਾ,
ਨਾ ਖੰਡ, ਰੰਡ, ਗੰਡ ਵਰਗਾ..
ਅੰਦਰੋ ਅੰਦਰੀ ਕਹਿਰ ਜਿਹਾ,
ਕਿਸੇ ਪੁਰਾਣੇ ਉੱਜੜੇ ਪਿੰਡ ਵਰਗਾ..
ਨਾ ਵਸੇ ਪੁਰਾਣੇ ਸ਼ਹਿਰ ਜਿਹਾ,
ਗੁਰੂ ਗੋਬਿੰਦ ਦੇ ਛੱਡੇ ਕਿਲ੍ਹੇ ਵਰਗਾ,
ਨਾ ਚਮਕੌਰ ਗੜ੍ਹੀ ਦੇ ਪਹਿਰ ਜਿਹਾ,
ਨਾ ਜੇਠ ਹਾੜ ਦੀਆਂ ਧੁੱਪਾਂ ਵਰਗਾ,
ਨਾ ਪੋਹ ਮਾਘ ਦੀ ਠੰਡੀ ਠਾਰ ਜਿਹਾ,
ਨਾ ਸਾਉਣ ਦੀਆਂ ਝੜੀਆਂ ਵਰਗਾ.. 
ਨਾ ਚੇਤ ਦੇ ਗੜੀਆਂ ਦੀ ਮਾਰ ਜਿਹਾ,
ਨਾ ਚਗ਼ਲ ਚੁਗ਼ਲ ਸੁੰਦਰਪੁਰੀਏ ਵਰਗਾ..
ਨਾ "ਪਾਗਲ" ਸਿੱਧੇ ਪੱਧਰੇ ਕਾਰ ਜਿਹਾ,
ਸਾਰੀ ਦੁਨੀਆਂ ਕਹਿੰਦੀ ਰੱਬ ਰੱਬ ਫ਼ਿਰਦੀ..
ਰੱਬ ਬੈਠਾ ਹੈ ਅੰਦਰ ਬਣ ਯਾਰ ਜਿਹਾ,
✍️ਪਾਗਲ ਸੁੰਦਰਪੁਰੀਆ

Friday, 26 April 2024

ਸਤਿ ਸ੍ਰੀ ਆਕਾਲ ਪੁਰਖ਼ ਨਾਨਕ ਬ੍ਰਹਮ ਆਪਾਰ..

ਨਸ਼ਾ ਇੱਕ ਹੋਰ ਹੈ ਝੂਠ ਤੇ ਕਈ ਝੂਠੇ ਦਾਅਵਿਆਂ ਦਾ,
ਮਿੱਟੀ ਤੋਂ ਮਿੱਟੀ ਬਣੇ ਕੁੱਝ ਮਿੱਟੀ ਦੀਆਂ ਬਾਵਿਆਂ ਦਾ,
ਕਾਦਰ ਦੀ ਕੁਦਰਤਿ ਸੱਭ ਵੇਖਦੀ ਹੈ ਕੋ ਗ਼ਲਤ ਕੋ ਸਹੀ..
ਨਆਂ ਕਰ ਦੇਣਾ ਹੈ ਓਹਨੇ ਅਰਥੀ ਦੇ ਚਾਰੇ ਪਾਵਿਆਂ ਦਾ,
✍️ਪਾਗਲ ਸੁੰਦਰਪੁਰੀਆ

ਬੁੱਧੀਮਤਾ ਤੇ ਪਾਗਲਪਨ

ਬੁੱਧੀਮਾਨ ਆਦਮੀ ਦੀ ਲੜਾਈ ਕਿਸੇ ਬੁੱਧੀਮਾਨ ਆਦਮੀ ਨਾਲ ਹੁੰਦੀ ਹੈ ਤਾਂ ਉਹ ਵਿਚਾਰਕ ਲੜਾਈ ਲੜਦੇ ਨੇ।
ਜੇਕਰ ਦੋ ਪਾਗਲ ਲੜਾਈ ਕਰਨ ਤਾਂ ਛਿਤਰੋਂ- ਛਿੱਤੀ, ਡਾਂਗੋ ਡਾਂਗੀ ਹੋਣਾ ਆਮ ਗੱਲ ਹੈ।
ਲੜਾਈ ਦੋਨਾ ਪਾਗਲਾ ਅਤੇ ਦੋਨੇ ਬੁੱਧੀਮਾਨ ਲੋਕਾਂ ਵਿੱਚ ਇੱਕੋ ਜਿਹੀ ਹੀ ਹੈ ਫ਼ਰਕ ਸਿਰਫ਼ ਏਨਾ ਕਿ ਸੋਚ ਦਾ ਪੱਧਰ ਕਿੰਨਾ ਕੁ ਉੱਚਾ, ਕਿਹਦਾ ਹੈ? ਇੱਕ ਬੁੱਧੀਮਾਨ ਸ਼ਰਾਬ ਪੀਕੇ ਪਾਗਲ ਹੋਕੇ ਲੜਦਾ ਅਤੇ ਦੂਜਾ ਸੋਫ਼ੀ ਵੀ ਪਾਗਲ ਬਣ ਜਾਂਦਾ ਹੈ, ਇਹ ਕਹਿਣਾ ਵੀ ਗ਼ਲਤ ਨਹੀਂ ਕਿ ਸ਼ਰਾਬ ਦਾ ਨਸ਼ਾ ਸਿਆਨੇ ਬੰਦੇ ਨੂੰ ਕਮਲ਼ਾ ਕਰ ਦਿੰਦਾ ਹੈ ਪਰ ਇਹ ਵੀ ਕਹਿਣਾ ਸਹੀ ਨਹੀਂ ਵੀ ਨਾ ਸ਼ਰਾਬ ਪੀਣ ਵਾਲੇ ਕਦੇ ਇਤਿਹਾਸ ਵਿੱਚ ਪਾਗ਼ਲ ਬਣਕੇ ਜ਼ਿੰਦਗੀ ਨਾ ਜੀਅ ਰਹੇ ਹੋਣ, ਨਸ਼ਾ ਬਹੁਤ ਪ੍ਰਕਾਰ ਦਾ ਹੈ...
ਮੇਰਾ ਮੰਨਣਾ ਇਹ ਹੈ ਕਿ ਬੁੱਧੀਮਾਨ ਬੰਦੇ ਨਾਲ ਗੱਲ ਬੁੱਧੀ ਤੋਂ ਕਰੋ ਅਤੇ ਪਾਗਲ ਬੰਦੇ ਨਾਲ ਪਾਗਲ ਬਣਕੇ ਕਰੋ, ਸ਼ਰਾਬ ਕੋਈ ਗ਼ਲਤ ਚੀਜ਼ ਨਹੀਂ ਹੈ, ਸਰਕਾਰ ਦੀ ਅਨੁਮਤੀ ਨਾਲ ਮਿਲਦੀ ਹੈ, ਚਲੋ ਮੰਨ ਵੀ ਲੈਣੇ ਆ ਕਿ ਸ਼ਰਾਬ ਗ਼ਲਤ ਹੈ? ਫੇਰ ਗ਼ਲਤ ਇਹ ਵੀ ਹੈ ਕਿ ਕਿਸੇ ਦਾ ਹੱਕ ਨੱਪਣਾ? ਚਾਰ ਪੰਜ ਦਸ ਵੀਹ ਬੰਦੇ ਰਲਕੇ ਮੇਰੀ ਸੋਚ ਤਾਂ ਨਹੀਂ ਬਦਲ ਸਕਦੇ ਪਰ ਇਹ ਜਾਣ  ਗਏ ਹੋਣਗੇ ਵੀ ਮੈਂ ਆਪਣੇ ਹੱਕ ਲਈ ਮਰ ਵੀ ਜਾਵਾਂਗਾ ਤਾਂ ਮੈਨੂੰ ਖੁਸ਼ੀ ਹੋਵੇਗੀ, ਜਿੰਨਾ ਕੂ ਮੈਂ ਪੜ੍ਹਿਆ ਵੀ "ਜੇ ਜ਼ੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ, ਕਿਸੇ ਦਾ ਹੱਕ ਖਾਣਾ ਪਾਪ ਹੈ, ਖਾਵਉਣਾ ਵੀ ਪਾਪ ਹੈ, ਮੈਨੂੰ ਗ਼ਲਤ ਕਹਿਣ ਨਾਲ ਓਹ ਏ  ਸਾਬਿਤ ਨਹੀਂ ਕਰ ਸੱਕਦੇ ਕਿ ਅਸੀਂ ਸਹੀ ਆਂ,  ਹਾਂ ਗ਼ਲਤ ਮੈਂ ਹਾਂ ਤੇ ਗ਼ਲਤ ਓਹ ਵੀ ਨੇ! ਮੈਂ ਨਹੀਂ ਕਹਿੰਦਾ ਕਿ ਲੜਾਈ ਚੰਗੀ ਚੀਜ਼ ਹੈ, ਇਹਨੂੰ ਖ਼ਤਮ ਕਰਨਾ ਹੀ ਬੇਹਤਰ ਹੈ ਚਾਹੇ ਦੋ ਬੁੱਧੀਮਾਨ, ਚਾਹੇ ਦੋ ਪਾਗਲ ਹੋਣ, ਨੁਕਸਾਨ ਦੋਨਾਂ ਦਾ= ਹੀ ਹੈ। ਅੰਗ -੨
✍️ਪਾਗਲ ਸੁੰਦਰਪੁਰੀਆ

Wednesday, 24 April 2024

bright way

ਉਸ ਪਰਮਾਤਮਾ ਨੂੰ ਮੈਂ ਨਾਲ ਨਾਲ ਰੱਖਦਾ, ਖੇਡਦਾ ਜੋ ਖੁੱਲ੍ਹੀਆਂ ਹੀ ਖੇਡਾਂ ਗੋਰੀਏ..
ਯਾਰ ਤੇਰਾ ਦੁਨਿਆਂ ਤੇ ਉਹ ਬੰਦਾ ਆ, ਜਿਹਨੂੰ ਆਖਦੇ ਪੰਜਾਬੀ 'ਚ ਸਲੇਡਾ ਗੋਰੀਏ..
ਹੱਕ ਰੱਖਣਾ ਬੇਗ਼ਾਨਾ, ਹੱਕ ਨੱਪਣਾ ਬੇਗ਼ਾਨਾ, ਦੋਨੇ ਗੱਲਾਂ ਜਵਾਂ ਨੇ ਬਰਾਬਰ ਕੁੜੇ,
ਕੋਈ ਬਾਹਰ ਭੱਜ ਜਾਵੇ, ਕੋਈ ਘਰੇ ਮਰਵਾਵੇ.. ਸੋਚਦੇ ਨਹੀਂ ਕਿਵੇਂ ਹੋਵੇ ਖ਼ਾਤਰ ਕੁੜੇ,
ਜਿਹੜੇ ਪਾਸੇ ਇੱਕ ਭੇੜ ਤੁਰੀ ਜਾਵੇ, ਚੱਲੀ ਜਾਂਦੀਆਂ ਨੇ ਸਾਰੀਆਂ ਹੀ ਭੇਡਾਂ ਗੋਰੀਏ..
ਯਾਰ ਤੇਰਾ ਦੁਨਿਆਂ ਤੇ ਉਹ ਬੰਦਾ ਆ, ਜਿਹਨੂੰ ਆਖਦੇ ਪੰਜਾਬੀ 'ਚ ਸਲੇਡਾ ਗੋਰੀਏ..
✍️ਪਾਗਲ ਸੁੰਦਰਪੁਰੀਆ

Thursday, 18 April 2024

ਵੱਕਤ ਦਾ ਤੁਜ਼ਰਬਾ

ਜਿਹੜੇ ਰਾਹ ਤੇ ਖੱਚਰਾਂ ਚੱਲਣ, ਉਹ ਰਾਹ ਨਹੀਂ ਉੱਠਾਂ ਲਈ ਬਣੇ,
ਜਿਹੜੇ ਰਾਹ ਤੇ ਖੋਤਿਆਂ ਚਲਦਿਆਂ, ਘੋੜਿਆਂ ਦੇ ਲਈ ਨਹੀਂ ਬਣੇ,
ਜਿਹੜੇ ਰਾਹ ਤੇ ਚੱਲਦੇ ਸ਼ੌਂਕੀ, ਵਾਦ ਘਾਟ, ਨਫ਼ਾ ਨੁਕਸਾਨ ਨਾ ਕੋਈ..
ਹਾਂ ਜਿਹਨਾਂ ਤੁਜ਼ਰਬਾ "ਪਾਗਲ" ਕੋਲ, ਹੈ ਸੁੰਦਰਪੁਰੀਆ ਸੱਚੀ  ਮੁੱਚੀ..
ਕਾਂ..ਬਾਜ਼.ਕੂੰਝ. ਇੱਲ..ਗਿਰਜ਼. ਤੇ ਘੋਗੜ ਵਿੱਚ ਕੀ ਫਰਕ ਹੁੰਦਾ ਹੈ..
ਖੁੱਲ ਜਾਂਦੀ ਹੈ ਅਕਸਰ  "ਪਾਗਲਾ" ਹਰ ਇੱਕ ਜੀਵ ਦੀ ਗੁੰਜ਼ਲੀ ਗੁੱਥੀ!
ਇਸਤੋਂ ਪਾਰ ਦੀਆਂ ਗੱਲਾਂ ਓਸ਼ੋ ਨਾਲ ਕਰਾਂਗੇ..
ਏ ਨੇ ਆਰ ਦੀਆਂ ਗੱਲਾਂ ਜੋ ਤੁਹਾਡੇ ਨਾਲ ਨੇ

✍️ਪਾਗਲ ਸੁੰਦਰਪੁਰੀਆ 

Tuesday, 16 April 2024

ਸੱਚ ਹੈ ਮਾਲਕਾ

ਕੀਹਨੇ ਕੀਹਨੇ ਕਿੱਥੋਂ ਕਿੱਥੋਂ, ਕਿਵੇਂ ਕੀਤੀ ਆ ਕਮਾਈ,
ਕੋਈ ਨਾਨਕਿਆਂ ਦਾ ਸੀ, ਕੋਈ ਸਹੁਰਿਆਂ ਦਾ ਜਵਾਈ,
ਉਹਨਾਂ ਨੇ ਵੀ ਭੂਆ ਇੱਕ ਦਿੱਤੀ, ਅਸੀਂ ਦੋ ਦੋ ਵਿਆਈ,
ਜਿਹਨੂੰ ਪੈ ਜਾਏ ਆਦਤ ਰੱਸਾ ਚੱਬਣ ਦੀ ਇੱਕ ਵਾਰੀ.
ਆਦਤ ਛੜ੍ਹੋਣੀ ਔਖੀ ਜਿਹੜੀ ਉਹਨਾਂ ਨੇ ਹੈ ਪਾਈ,
ਸਾਡੇ ਕੋ ਇਲਾਜ਼ ਹੈ ਇੱਸ ਵਧੀ ਹੋਈ ਮ੍ਹਾਹਾਖੋਰੀ ਦਾ.
ਵਹਿਮਾਂ ਦਾ ਇਲਾਜ਼ ਕਰੇ "ਪਾਗਲ" ਚਾਈਂ ਚਾਈਂ ,
ਫੇਰ ਵੀ ਜੇ ਮੇਰੇ ਵਿੱਚ ਕਿਸੇ ਦਿਨ ਜਾਣ ਨਾ ਰਹੀ.
ਸੁੰਦਰਪੁਰੀਏ" ਦੇ ਨਿਕਲੋਂਗੇ ਤੁਸੀਂ ਲਤਾਂ ਥਾਂਈਂ।
✍️ਪਾਗਲ ਸੁੰਦਰਪੁਰੀਆ

Saturday, 6 April 2024

सत्य जो रहेगा

मुझे मारने वाले, मुझे खाने वाले, मुझे सताने वाले,
"पागल" के पैरों में माथा टेक कर जिएंगे..
सुंदरपुरीऐ" का प्यार इतना ऊंचा सत्कार रखता है
✍️पागल सुंदरपुरीया 

Monday, 25 March 2024

ਧੋਖਾ, ਦਰਦ, ਸੁਖ, ਵਿਸ਼ਵਾਸ

ਦਰਦ ਹਮੇਸ਼ਾ ਧੋਖੇ ਕਰਕੇ ਹੁੰਦਾ, ਧੋਖਾ ਧਾਰਮਿਕ, ਮਾਨਸਿਕ, ਸ਼ਰੀਰਕ, ਰਾਜਨੀਤਿਕ ਜਾਂ ਸਮਾਜਿਕ ਵੀ ਹੋ ਸੱਕਦੈ,
ਸੁੱਖ ਹਮੇਸ਼ਾ ਵਿਸ਼ਵਾਸ ਕਰਕੇ ਮਿਲਦੈ, ਸੁੱਖ ਧਾਰਮਿਕ, ਮਾਨਸਿਕ, ਸ਼ਰੀਰਕ, ਰਾਜਨੀਤਿਕ ਜਾਂ ਸਮਾਜਿਕ ਵੀ ਹੋ ਸੱਕਦੈ,
ਇਸ ਤੋਂ ਪਾਰ ਦੀ ਗੱਲ ਹੈ,
ਮੇਰੇ ਦਿਲਦਾਰ ਦੀ ਗੱਲ ਹੈ,
ਪਾਗਲ ਤਾਂ ਲੀਨ ਹੈ ਉਸ 'ਚ
ਬਾਕੀ ਸੰਸਾਰ ਦੀ ਗੱਲ ਹੈ।
✍️ਪਾਗਲ ਸੁੰਦਰਪੁਰੀਆ

Sunday, 17 March 2024

हकीकत समझो यां मजाक

मजाक में मरना, और हकीकत में जीना,
मुझे ऐसी ज़िन्दगी जीने में मज़ा आता है,
✍️पागल सुन्दरपुरीया

Wednesday, 31 January 2024

ਚੱਲ ਕੋਈ ਨਾਂ

ਪਾਗਲ ਨੇ ਕੀਤੀ, ਪਾਗਲਾਂ ਵਾਲੀ ਹਰਕਤ ਬਈ
ਦਿਨੇ ਜੋ ਪੀਤੀ ਦਾਰੂ, ਪਾਗੀ ਉਹ ਬਰਕਤ ਬਈ
ਪਹਿਲਾਂ ਧਰਤੀ ਤੇ ਡਿੱਗਿਆ ਫ਼ੜਿਆ ਫੇਰ ਦਰਖ਼ਤ ਬਈ,
ਕਈਆਂ ਨੇ ਕੀਤਾ ਏ ਮਜ਼ਾਕ...
ਚੱਲ ਕੋਈ ਨਾਂ ਕੋਈ ਨਾਂ
ਜ਼ਿੰਦਗੀ ਦਾ ਏ ਵੀ ਆ ਸਵਾਦ...
ਚੱਲ ਕੋਈ ਨਾਂ ਕੋਈ ਨਾਂ
ਸਾਰੇ ਮੇਰੇ ਆਪਣੇ ਸੀ, ਪਰ ਬਣਿਆ ਇੱਕ ਆਪਣਾ ਮੇਰਾ,
ਸਾਰੀਆਂ ਕੋਲ ਗੱਡੀ ਸੀ, ਉਹਦੇ ਕੋਲ ਮੋਟਰ ਦੋ ਟਾਇਰਾ,
ਲੜਕੇ ਜੇ ਸਮਝਾਕੇ ਮੈਨੂੰ, ਸੀ ਕਹਿੰਦਾ ਮੈਂ ਬਾਈ ਤੇਰਾ,
ਮੇਰੇ ਤੋਂ ਵੱਡਾ ਸੀ ਜਵਾਕ...
ਚੱਲ ਕੋਈ ਨਾਂ ਕੋਈ ਨਾਂ
ਜ਼ਿੰਦਗੀ ਦਾ ਏ ਵੀ ਆ ਸਵਾਦ...
ਚੱਲ ਕੋਈ ਨਾਂ ਕੋਈ ਨਾਂ
ਫ਼ੋਕੀ ਟੌਰ ਤੇ ਪੈਸਾ, ਕੰਮ ਨਹੀਂ ਦੋਨੇ ਆਉਂਦੇ,
ਜਿੱਥੇ ਯਾਰ ਬਾਇੰਦੇ, ਉੱਥੇ ਹੀ ਮਹਿਫ਼ਲ ਲਾਉਂਦੇ,
ਜਿੰਨੇ ਨੇ ਮੰਤਰ ਸੱਜਣਾ, ਗੱਭਰੂ ਨੂੰ ਸਾਰੇ ਆਉਂਦੇ,
ਸ਼ਬਦਾਂ ਦੀ ਭਰੀ ਹੈ ਸਵਾਤ...
ਚੱਲ ਕੋਈ ਨਾਂ ਕੋਈ ਨਾਂ
ਜ਼ਿੰਦਗੀ ਦਾ ਏ ਵੀ ਆ ਸਵਾਦ...
ਚੱਲ ਕੋਈ ਨਾਂ ਕੋਈ ਨਾਂ
ਚਬਲਾਂ ਦੀ ਮੰਡੀ ਵਿੱਚੋਂ, ਲੱਭਦੇ ਨੇ ਚਬਲ ਯਾਰਾ,
ਗੱਲ ਥੋੜੀ ਜਿਹੀ ਹੁੰਦੀ, ਕਰਦੇ ਨੇ double ਯਾਰਾ,
ਮੇਰੇ ਕੁੱਝ ਆੜੀ ਨੇ, ਹੈਗੇ ਜੋ bubbel ਯਾਰਾ,
ਫੁੱਟਕੇ ਨੇ ਕਰਦੇ ਖੜਾਕ..
ਚੱਲ ਕੋਈ ਨਾਂ ਕੋਈ ਨਾਂ
ਜ਼ਿੰਦਗੀ ਦਾ ਏ ਵੀ ਆ ਸਵਾਦ...
ਚੱਲ ਕੋਈ ਨਾਂ ਕੋਈ ਨਾਂ
ਖੜਦਾ ਹੈ ਜਿੱਥੇ ਖੜਦਾ, ਖੜਦਾ ਏ ਹਿੱਕ ਤਣਕੇ ,
ਚੰਨ ਵਰਗਾ ਨਾ ਜਾਣੀ, ਸੂਰਜ ਦੇ ਵਾਂਗੂ ਚਮਕੇ ,
ਲਿੱਖਦਾ ਜੋ ਸੁੰਦਰਪੁਰੀਆ, ਲਿੱਖਦਾ ਏ ਪਾਗਲ ਬਣਕੇ,
ਲੋਕੀਂ ਨੇ ਬਣਦੇ ਦਵਾਤ...
ਚੱਲ ਕੋਈ ਨਾਂ ਕੋਈ ਨਾਂ
ਜ਼ਿੰਦਗੀ ਦਾ ਏ ਵੀ ਆ ਸਵਾਦ...
ਚੱਲ ਕੋਈ ਨਾਂ ਕੋਈ ਨਾਂ

✍️ਪਾਗਲ ਸੁੰਦਰਪੁਰੀਆ

Wednesday, 24 January 2024

ਨਾਨਕ ਦੀ ਕੁਦਰਤਿ

ਬਿਜਲੀ ਬਣਾਈ ਹਵਾ ਨੇ ਚੀਰ ਬੱਦਲ..
ਪਰ ਲੋਕ ਪਾਗਲ ਬਿਜਲੀ ਨੂੰ ਤਾੜਦੇ ਨੇ,
ਹਵਾ ਮੁੱਕ ਜਾਂਦੀ ਜੱਦ ਸ਼ਰੀਰ ਵਿੱਚ..
ਲੋਕੀਂ ਬਿਜਲੀ ਦੀ ਭੱਠੀ ਵਿਚ ਸਾੜਦੇ ਨੇ,
ਜੇ ਮਿਲੇ ਮੌਕਾ ਤਾਂ ਦੱਸੀਂ "ਸੁੰਦਰਪੁਰੀਆ"..
ਕਿਵੇਂ ਕਿਵੇਂ ਲੋਕ ਲੋਕਾਂ ਨੂੰ ਪਾੜਦੇ ਨੇ..
ਗੁਰੂ ਦੀ ਬਾਣੀ ਕੋਈ ਪੜੇ ਜਾਂ ਸੁਣੇਂ ?
ਨਾਨਕ ਦੇ ਅੱਖਰ ਹਮੇਸ਼ਾ ਦਹਾੜਦੇ ਨੇ..
✍️ਪਾਗਲ ਸੁੰਦਰਪੁਰੀਆ

Sunday, 14 January 2024

ਇੱਕ ਚਿਹਰਾ

ਇੱਕ ਚਿਹਰਾ ਦੁੱਜੇ ਚਿਹਰੇ ਨੂੰ ਸੁਣਾਉਂਦਾ ਹੈ,
ਪਹਿਲਾਂ ਇਲਮ ਤੇ ਫ਼ੇਰ ਇਮਾਨ ਆਉਂਦਾ ਹੈ,
ਚੇਤਨਾਂ, ਚਰਿਤ੍ਰ ਦੋਨੇ ਬਹੁਤ ਸਿਆਣੇ ਨੇ,
ਹੁਨਰ, ਹਲੀਮੀ ਦੋਨੇ ਬਹੁਤ ਨਿਆਣੇ ਨੇ,
ਰਸ ਬਹੁਤ ਹੈ ਇਸ ਰਈਅਤ 'ਚ ਪਾਗਲ.
ਅਨੰਦ 'ਚ ਪਛੀਂ ਅੰਬਰ ਗੋਤੇ ਲਾਉਂਦੇ ਨੇ।
✍️ਪਾਗਲ ਸੁੰਦਰਪੁਰੀਆ

ਇੱਕ ਚਿਹਰਾ

ਇੱਕ ਚਿਹਰਾ ਦੁੱਜੇ ਚਿਹਰੇ ਨੂੰ ਸੁਣਾਉਂਦਾ ਹੈ,
ਪਹਿਲਾਂ ਇਲਮ ਤੇ ਫ਼ੇਰ ਇਮਾਨ ਆਉਂਦਾ ਹੈ,
ਚੇਤਨਾਂ, ਚਰਿਤ੍ਰ ਦੋਨੇ ਬਹੁਤ ਸਿਆਣੇ ਨੇ,
ਹੁਨਰ, ਹਲੀਮੀ ਦੋਨੇ ਬਹੁਤ ਨਿਆਣੇ ਨੇ,
ਰਸ ਬਹੁਤ ਹੈ ਇਸ ਰਈਅਤ 'ਚ ਪਾਗਲ.
ਅਨੰਦ 'ਚ ਪਛੀਂ ਅੰਬਰ ਗੋਤੇ ਲਾਉਂਦੇ ਨੇ।
✍️ਪਾਗਲ ਸੁੰਦਰਪੁਰੀਆ

ਚਿਹਰਾ ਕਿ ਹੁੰਦਾ?

ਚਿਹਰਾ....?
ਇ -- ਇਲਮ, ਇਮਾਨ
ਚ -- ਚੇਤਨਾ, ਚਰਿਤ੍ਰ
ਹ -- ਹੁਨਰ, ਹਲੀਮੀ
ਰ -- ਰਸ, ਰਈਅਤ
ਅ -- ਅਨੰਦ, ਅੰਬਰ
ਚਿਹਰਾ ਪੰਜ ਵਰਨਾਂ ਦਾ ਸ਼ਬਦ ਨਹੀਂ ਇੱਕ ਚਿਹਰਾ ਏ,
ਉਹਦਾ., ਮੇਰਾ., ਤੇਰਾ., ਅਤੇ  ਸੱਭ ਦਾ ਇੱਕ ਚਿਹਰਾ ਏ,
ਚਿਹਰੇ ਅੰਦਰ ਕਿੰਨੇ ਚਿਹਰੇ ਕਿੱਦਾਂ ਵੇਖੇ "ਸੁੰਦਰਪੁਰੀਆ" 
ਜ਼ੇਰਾ ਕਰ ਦੱਸ ਦੇ ਪਹਿਲਾਂ ਕਿ "ਪਾਗਲ" ਇੱਕ ਚਿਹਰਾ ਏ।
✍️ਪਾਗਲ ਸੁੰਦਰਪੁਰੀਆ



ਵਿਸਾ, ਚਸਾ, ਪਲ, ਘੜੀ, ਪਹਿਰ

ਵਿਸਾ, ਚਸਾ, ਪਲ, ਘੜੀ, ਪਹਿਰ ਤੇਰੀ ਯਾਦ ਆਵੇ,
ਫ਼ੇਰ ਕਿਉਂ ਸੋਚਦੇਂ ਯਾਰਾ ਕਿ ਤੈਨੂੰ ਭੁੱਲ ਗਿਆ ਮੈਂ....
ਤੈਨੂੰ ਮਿਲ ਕੇ ਰੱਬ ਸੀ ਮਿਲਿਆ "ਪਾਗਲ" ਨੂੰ,
ਲੋਕੀਂ ਬੇਸ਼ੱਕ ਕਹਿੰਦੇ ਰਹਿੰਦੇ ਕਿ ਰੁੱਲ ਗਿਆ ਮੈਂ...
✍️ਪਾਗਲ ਸੁੰਦਰਪੁਰੀਆ

Friday, 8 December 2023

ਦੇਣਾ ਸੱਭ ਕੁੱਝ ਦੱਸ ਹੀ ਮੈਂ

ਅੱਜ ਕਹਿਣਾ ਸੱਭ ਕੁੱਝ ਸੱਚ ਹੀ ਮੈਂ,
ਅੱਜ ਦੇਣਾ ਸੱਭ ਕੁਝ ਬਕ ਹੀ ਮੈਂ,
ਕਈਆਂ ਦੀ ਅੱਖ 'ਚ ਪੈਂਦੀਆਂ ਰੜਕਾਂ.
ਜਿਵੇਂ ਹਰਜ਼, ਕਿੱਲ ਤੇ ਕੱਚ ਹੀ ਮੈਂ,
ਪਹਿਲਾਂ ਸੀ ਜਿਹੜੇ ਮੇਰੇ ਪੈਰੀ ਪੈਂਦੇ.
ਅੱਜ ਕੱਲ ਉਹੀ ਕਹਿੰਦੇ ਖੱਚ ਹੀ ਮੈਂ,
ਬੇਸ਼ੱਕ ਕੋਈ ਕਵੀ ਨਹੀਂ ਹੈ "ਪਾਗਲ"
ਪਰ ਇੱਕ ਦਿਨਾਂ ਦੇਣਾ ਸੱਭ ਰਚ ਹੀ ਮੈਂ,
"ਨਾਨਕ" ਸਾਹਿਬ ਦੇ ਸਦਕੇ ਬਰਕਤ ਹੈ.
ਤਾਹੀਂ ਭੈੜੀ ਨੀਅਤ ਤੋਂ ਗਿਆ ਬਚ ਹੀ ਮੈਂ।
✍️ਪਾਗਲ ਸੁੰਦਰਪੁਰੀਆ

Friday, 17 November 2023

ਕਮਾਲ ਹੈ

ਚੰਗਾ ਬਣ ਜਾਣਾ ਵੀ ਕਮਾਲ ਹੈ,
ਬੰਦਾ ਬਣ ਜਾਣਾ ਵੀ ਕਮਾਲ ਹੈ,
ਅਸੀਂ ਤਾਂ ਮੱਛੀ ਵਾਂਗਰਾ ਭੱਜੇ ਫਿਰਦੇ..
ਸੱਚ ਵਿੱਚ ਮਗਰਮੱਛ ਦਾ ਹੀ ਤਲਾਬ ਹੈ,
ਉਂਜ ਤਾਂ ਲੋਕ ਤੁਹਾਨੂੰ ਰੋਜ਼ ਮਾਰਦੇ ਨੇ ..
ਥੋੜ੍ਹਾ ਮਰਕੇ ਵੀ ਜਿਉਣਾ ਬੇਮਿਸਾਲ ਹੈ,
ਇੱਕ "ਪਾਗਲ" ਹੈ ਥੋੜ੍ਹੇ ਸੂੰਦਰਪੁਰੇ ਦਾ..
ਜੀਹਦੀ ਵੱਡੇ ਵੱਡੇ ਵਿੱਦਵਾਨਾਂ ਚ ਸ਼ਾਨ ਹੈ,
ਨਾਨਕ ਸਾਹਿਬ ਜੀ ਦੀ ਕਿਰਪਾ ਹੈ..
ਉਸ ਸੱਦਕਾ ਹੀ ਚਾਰੇ ਪਾਸੇ ਧਮਾਲ ਹੈ,
✍️ਪਾਗਲ ਸੁੰਦਰਪੁਰੀਆ
 

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...